Upcoming Days of Importance

“ਅਰਦਾਸ” ਸਿੱਖ ਧਰਮ ਵਿੱਚ ਰੋਜ਼ਾਨਾ ਨਿਤਨੇਮ ਦੀ ਬਾਣੀ ਦਾ ਪਾਠ ਕਰਕੇ ਅਤੇ ਹੋਰ ਅਨੇਕਾਂ ਕਾਰਜਾਂ ਦੀ ਨਿਰਵਿਘਨ ਪੂਰਤੀ ਲਈ ਕੇਵਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਦਾ ਵਿਧਾਨ ਹੈ ਅਤੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜ ਕੇ ਖੜੇ ਹੋਣ ਦੀ ਆਗਿਆ ਹੈ। ਦੋਇ ਕਰ ਜੋੜਿ ਕਰਉ ਅਰਦਾਸਿ ॥ ਤੁਧੁ ਭਾਵੈ ਤਾਂ ਆਣਹਿ ਰਾਸਿ ॥ ਅੰਗ 737 ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥ ਅੰਗ 721 ਗੁਰੂ ਨਾਨਕ ਦੇਵ ਜੀ ਤਿਲੰਗ ਰਾਗ ਵਿੱਚ ਕਹਿੰਦੇ ਹਨ ਕਿ ਹੇ ਕਰਤਾਰ ਮੈਂ ਤੇਰੇ ਕੋਲ ਇੱਕ ਅਰਦਾਸ ਕਰਨੀ ਹੈ ਪਰ ਤੇਰੇ ਕੰਨ ਵਿੱਚ ਕਰਨੀ ਹੈ ਤਾ ਕਿ ਬੇਅਰਥ ਨਾ ਚਲੀ ਜਾਵੇ, ਤੇਰੇ ਕੋਲ ਤਾਂ ਕਰਨੀ ਹੈ ਕਿ ਤੂੰ ਸੱਚਾ ਹੈ, ਵੱਡਾ ਹੈ , ਰਹਿਮਦਿਲ ਹੈ ਤੇ ਤੇਰੇ ਵਿੱਚ ਕੋਈ ਐਬ ਨਹੀਂ ਤੇ ਤੂੰ ਸਾਰਿਆਂ ਨੂੰ ਪਾਲ਼ਦਾ ਹੈਂ। ਅਰਜ਼ਦਾਸਤ ਫ਼ਾਰਸੀ ਦਾ ਲਫਜ਼ ਹੈ ਜਿਸ ਵਿੱਚ ਅਰਜ਼ ਦਾ ਅਰਥ ਹੈ ਬੇਨਤੀ ਕਰਨੀ ਅਤੇ ਦਾਸਤ ਹੱਥਾਂ

ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੀ 1716 ਜੂਨ। ਇੱਕ ਅਤੀਤ ਵੈਰਾਗੀ ਗੁਰੂ ਸਾਹਿਬ ਨੂੰ ਮਿਲ਼ਿਆ, ਕੀ ਗੱਲਬਾਤ ਹੋਈ ਇਹ ਗੁਰੂ ਜਾਣੇ, ਬਾਬਾ ਬੰਦਾ ਸਿੰਘ ਨੂੰ ਤਿਆਰ ਕੀਤਾ ਤੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਤਜ਼ੁਰਬਾ ਵੀ ਜਰੂਰ ਦਿੱਤਾ ਹੋਏਗਾ, ਪਹਾੜੀ ਰਾਜਿਆਂ ਤੇ ਮੁਗਲ ਸਲਤਨਤ ਦੀਆਂ ਝੂਠੀਆਂ ਸੌਂਹਾ ਦੀ ਜਾਣਕਾਰੀ ਵੀ ਜਰੂਰ ਦਿੱਤੀ ਹੋਵੇਗੀ, ਫਿਰ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਪਰਗਟ ਹੋਇਆ, ਇਸ ਪ੍ਰਤੀ ਭਾਈ ਚੌਪਾ ਸਿੰਘ ਜੀ ਦੀ ਲਿਖਤ ਮਿਲ਼ਦੀ ਹੈ। ਬਾਬਾ ਬੰਦਾ ਸਿੰਘ ਹਨੇਰੀ ਦੀ ਤਰ੍ਹਾਂ ਪੰਜਾਬ ਵਿੱਚ ਦਾਖਲ ਹੋਇਆ, ਉਸ ਵਕਤ ਬਾਬਾ ਬੰਦਾ ਸਿੰਘ ਦੀ ਉਮਰ ਲੱਗ ਭੱਗ 38 ਸਾਲ ਸੀ। ਸਭ ਤੋਂ ਪਹਿਲਾਂ ਆ ਕੇ ਬਾਬਾ ਬੰਦਾ ਸਿੰਘ ਨੇ ਸਮਾਣੇ ਨੂੰ ਸੋਧਿਆ, ਸਮਾਣੇ ਵਿੱਚ ਉਹ ਜਲਾਦ ਸੀ ਜਿਸ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਤਾਰਿਆ ਸੀ। ਫੇਰ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਹੱਥ ਪਾਇਆ, ਜਿਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਗੋਡੇ ਹੇਠ ਦੇਕੇ ਛੁਰੀਅਆਂ ਨਾਲ਼ ਜ਼ਿਬਾਹ ਕੀਤਾ ਸੀ। ਸਮੇਂ ਦਾ ਇਤਹਾਸਕਾਰ ਦੂਨਾ ਸਿੰਘ ਹੰਡੂਰੀਆ

ਮਨ ਤੂ ਜੋਤਿ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਨੇ ਮਨੁ ਨੂੰ ਸੰਬੋਧਨ ਕਰ ਕੇ ਉਚਾਰੀ ਹੈ । ਜਿੰਨਾ ਵੀ ਅਧਿਆਤਮ ਹੈ ਇਹ ਸਾਰਾ ਮਨੁ ਨੂੰ ਸਮਝਾਉਣ ਵਾਸਤੇ ਹੈ ਗੁਰਬਾਣੀ ਦਰਸਾਉਂਦੀ ਹੈ ਕਿ ਮਨੁ ਨੂੰ ਸਾਧਣਾਂ ਹੀ ਮਨੁੱਖਾਂ ਜਨਮ ਦਾ ਮਨੋਰਥ ਹੈ ਭਗਤ ਕਬੀਰ ਜੀ ਕਹਿੰਦੇ ਹਨ। ਮਮਾ ਮਨ ਸਿਉ ਕਾਜੁ ਹੈ ਮਨ ਸਾਧੈ ਸਿਧਿ ਹੋਇ ॥ਅੰਗ 342. ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ ਦੱਸਦੇ ਹਨ ਜਿਹੜਾ ਆਪਣੇ ਮਨੁ ਨੂੰ ਜਿੱਤ ਲੈਦਾਂ ਹੈ ਉਹ ਸਾਰੇ ਜਗਤ ਨੂੰ ਜਿੱਤ ਲੈਦਾਂ ਹੈ। ਮਨਿ ਜੀਤੈ ਜਗੁ ਜੀਤ ॥ਅੰਗ 6 ਗੁਰੂ ਅਰਜਨ ਦੇਵ ਜੀ ਧਨਾਸਰੀ ਰਾਗ ਵਿੱਚ ਕਹਿੰਦੇ ਹਨ ਜੋ ਗੁਰੂ ਦੀ ਸ਼ਰਣ ਵਿਚ ਆ ਕਿ ਮਨੁ ਨੂੰ ਜਿੱਤ ਲੈਦਾਂ ਹੈ ਫਿਰ ਸੱਭ ਕੁੱਝ ਉਸ ਦੇ ਵਸਿ ਵਿੱਚ ਆ ਜਾਂਦਾ ਹੈ। ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥ ਅੰਗ 679 ਆਉ ਫਿਰ ਗੁਰੂ ਜੀ ਤੋਂ ਪੁੱਛੀਏ ਕਿ ਮਨੁ ਕੀ