1280 Winnetka St

Palatine IL, 60067

(847) 358-1117

General Inquiry

 

“ਅਰਦਾਸ”

ਸਿੱਖ ਧਰਮ ਵਿੱਚ ਰੋਜ਼ਾਨਾ ਨਿਤਨੇਮ ਦੀ ਬਾਣੀ ਦਾ ਪਾਠ ਕਰਕੇ ਅਤੇ ਹੋਰ ਅਨੇਕਾਂ ਕਾਰਜਾਂ ਦੀ ਨਿਰਵਿਘਨ ਪੂਰਤੀ ਲਈ ਕੇਵਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਦਾ ਵਿਧਾਨ ਹੈ ਅਤੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜ ਕੇ ਖੜੇ ਹੋਣ ਦੀ ਆਗਿਆ ਹੈ।

ਦੋਇ ਕਰ ਜੋੜਿ ਕਰਉ  ਅਰਦਾਸਿ ॥
ਤੁਧੁ ਭਾਵੈ ਤਾਂ ਆਣਹਿ ਰਾਸਿ ॥ ਅੰਗ 737

ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥ ਅੰਗ 721

ਗੁਰੂ ਨਾਨਕ ਦੇਵ ਜੀ ਤਿਲੰਗ ਰਾਗ ਵਿੱਚ ਕਹਿੰਦੇ ਹਨ ਕਿ ਹੇ ਕਰਤਾਰ ਮੈਂ ਤੇਰੇ ਕੋਲ ਇੱਕ ਅਰਦਾਸ ਕਰਨੀ ਹੈ ਪਰ ਤੇਰੇ ਕੰਨ ਵਿੱਚ ਕਰਨੀ ਹੈ ਤਾ ਕਿ ਬੇਅਰਥ ਨਾ ਚਲੀ ਜਾਵੇ, ਤੇਰੇ ਕੋਲ ਤਾਂ ਕਰਨੀ ਹੈ ਕਿ ਤੂੰ ਸੱਚਾ ਹੈ, ਵੱਡਾ ਹੈ , ਰਹਿਮਦਿਲ ਹੈ ਤੇ ਤੇਰੇ ਵਿੱਚ ਕੋਈ ਐਬ ਨਹੀਂ ਤੇ ਤੂੰ ਸਾਰਿਆਂ ਨੂੰ ਪਾਲ਼ਦਾ ਹੈਂ।

ਅਰਜ਼ਦਾਸਤ ਫ਼ਾਰਸੀ ਦਾ ਲਫਜ਼ ਹੈ ਜਿਸ ਵਿੱਚ ਅਰਜ਼ ਦਾ ਅਰਥ ਹੈ ਬੇਨਤੀ ਕਰਨੀ ਅਤੇ ਦਾਸਤ ਹੱਥਾਂ ਨੂੰ ਆਖਦੇ ਹਨ ਇਸ ਫ਼ਾਰਸੀ ਦੇ ਲਫਜ਼ ਤੋਂ ਹੀ ਗੁਰਮੁਖੀ ਵਿੱਚ ਲਫ਼ਜ਼ ਅਰਦਾਸ ਆਇਆ ਹੈ ਜਿਸ ਦਾ ਮਤਲਬ ਹੈ ਕਿ ਆਪਣੇ ਗੁਰੂ ਅੱਗੇ ਹੱਥ ਜੋੜ ਕੇ ਅਰਜੋਈ , ਬੇਨਤੀ, ਜਾਚਨਾ, ਪ੍ਰਾਰਥਨਾ , ਜੋਦੜੀ ਕਰਨੀ। ਗੁਰੂ ਗ੍ਰੰਥ ਸਾਹਿਬ ਵਿੱਚ ਅਰਦਾਸ ਦੇ ਤਿੰਨ ਸਰੂਪ ਹਨ ।

ਅਰਦਾਸਿ : ਨਾਨਕੁ ਏਕ ਕਹੈ ਅਰਦਾਸਿ ॥ਅੰਗ 25
ਅਰਦਾਸਾ : ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥ ਅੰਗ 620
ਅਰਦਾਸੇ : ਮੇਲਿ ਲੇਹੁ ਨਾਨਕ ਅਰਦਾਸੇ ॥ ਅੰਗ 759

ਅਰਦਾਸ ਦਾ ਇਤਿਹਾਸ ਉਤਨਾ ਹੀ ਪੁਰਾਣਾ ਹੈ ਜਿਨਾਂ ਪੁਰਾਣਾਂ ਜੀਵ ਦਾ ਇਤਿਹਾਸ ਹੈ । ਜਦੋਂ ਇਹ ਮਾਤਾ ਦੇ ਗਰਭ ਵਿੱਚ ਸੀ ਇਹ ਉਦੋਂ ਵੀ ਅਰਦਾਸ ਕਰਦਾ ਸੀ ਕਿ ਹੇ ਮਾਲਿਕ ਤੂੰ ਮੈਨੂੰ ਇੱਥੋ ਕੱਢ ਲੈ ਮੈਂ ਤੈਨੂੰ ਕਦੀ ਨਹੀਂ ਭੁੱਲਾਂਗਾ ਕਮਾਲ ਦੀ ਗੱਲ਼ ਹੈ ਕਿ ਜਦੋਂ ਮਾਤਾ ਦੇ ਗਰਭ ਵਿਚ ਉਲਟਾ ਟੰਗਿਆ ਸੀ ਉਦੋਂ ਪਰਮਾਤਮਾ ਵੱਲੋਂ ਕੋਈ ਗੈਰਹਾਜ਼ਰੀ ਨਹੀਂ ਸੀ ਤੇ ਹਰ ਵੇਲੇ ਅਰਦਾਸ ਸੀ।

ਪਹਿਲੈ ਪਹਿਰੈ ਰੈਣਿ ਲੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥ ਅੰਗ 74

ਪਰ ਜਦੋਂ ਮਾਤਾ ਦੇ ਗਰਭ ਵਿੱਚੋਂ ਬਾਹਰ ਆਇਆ ਤਾਂ ਮਾਇਆ ਦੀ ਚਕਾ-ਚੌਂਧ ,ਕੀਮਤੀ ਕਾਰਾਂ, ਸੋਹਣੇ ਸੋਫ਼ੇ, ਸੋਹਣੇ ਬਸਤਰ ਅਤੇ ਸੁਆਦੀ ਭੋਜਨ ਖਾ ਕੇ ਹੁਣ ਪਰਮਾਤਮਾ ਕੋਲ ਅਰਦਾਸ ਲਈ ਹਮੇਸ਼ਾ ਗੈਰਹਾਜ਼ਰੀ ਹੈ। ਜਦੋਂ ਜੀਵ ਮਾਤਾ ਦੇ ਗਰਭ ਵਿੱਚ ਸੀ ਤਾਂ ਇਸ ਦੀ ਅਰਦਾਸ ਛੋਟੀ ਸੀ ਕਿਉਂਕਿ ਉਦੋਂ ਜਰੂਰਤਾਂ ਘੱਟ ਸਨ ਜਦੋਂ ਇਹ ਅਰਦਾਸ ਦੇ ਗਰਭ ਵਿੱਚ ਆ ਜਾਵੇਗਾ ਫਿਰ ਵੀ ਇਸ ਦੀ ਅਰਦਾਸ ਛੋਟੀ ਹੋ ਜਾਵੇਗੀ ਫਿਰ ਇੱਕੋ ਅਰਦਾਸ ਹੋਵੇਗੀ

ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨਾ ਭਵਜਲਿ ਫੇਰਾ ॥ ਅੰਗ 1104

ਰੋਜ਼ ਮਨੁੱਖ ਆਪਣੇ ਗੁਰੂ ਅੱਗੇ ਆ ਕਿ ਅਰਦਾਸ ਕਰਦੇ ਹਨ ਕਦੇ ਧੀਆਂ ਪੁੱਤਰਾਂ, ਕਦੇ ਮਕਾਨ, ਕਦੇ ਧੰਨ ਅਤੇ ਕਦੇ ਤੰਦਰੁਸਤੀ ਵਾਸਤੇ ਕੇਵਲ ਮਨੁੱਖ ਨੇ ਹੀ ਨਹੀਂ ਸਗੋਂ ਪਸ਼ੂ ਕੋਟੀ ਨੇ ਵੀ ਅਰਦਾਸ ਕੀਤੀ ਹੈ।

ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥ ਅੰਗ 632

ਗੁਰੂ ਤੇਗ਼ ਬਹਾਦਰ ਜੀ ਕਹਿੰਦੇ ਹਨ ਕਿ ਹਾਥੀ ਦਰਿਆ ਵਿੱਚ ਪਾਣੀ ਪੀਣ ਲਈ ਵੜਿਆ ਸੀ ਉਸ ਨੂੰ ਤੰਦੂਏ ਨੇ ਫੜ ਲਿਆ ਉਸ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਉਸ ਦਾ ਤੰਦੂਏ ਦਾ ਬੰਧਨ ਕੱਟਿਆ ਗਿਆ। ਗੁਰੂ ਅਰਜਨ ਦੇਵ ਜੀ ਬਾਣੀ ਵਿੱਚ ਦਰਸਾਉਂਦੇ ਹਨ ਕਿ ਅਰਦਾਸ ਕੇਵਲ ਪੂਰੇ ਅੱਗੇ ਕਰਣੀ ਹੈ ਊਣੇ ਅੱਗੇ ਨਹੀਂ ਕਰਣੀ ਜੋ ਸਭ ਦਾ ਮਾਲਕ ਅਤੇ ਚਾਰੇ ਪਦਾਰਥ ਦੇਣ ਦੇ ਕਾਬਲ ਹੈ ।

ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਅੰਗ 268
ਸੁਖਦਾਤਾ ਭੈ ਭੰਜਨੋ ਤਿਸ ਆਗੈ ਕਰਿ ਅਰਦਾਸਿ ॥ ਅੰਗ 44

ਅਰਦਾਸ ਵਿਚ ਚਾਰ ਲੱਫਜ ਹਨ ਅ , ਰ , ਦ ,ਸ ਜੋ ਅਰਦਾਸ ਦੀ ਵਿਆਖਿਆ ਕਰਦੇ ਹਨ

  • ਅ : ਅੰਤਰਜਾਮੀ ਮੇਰੇ ਮਾਲਿਕ ਮੈਂ ਦੁਨੀਆਂ ਭਰ ਦੇ ਜੋ ਅਪਰਾਧ ਕੀਤੇ ਲੋਕਾਂ ਕੋਲੋਂ ਤਾ ਛੁਪਾ ਲਏ ਪਰ ਤੇਰੇ ਕੋਲੋਂ ਕੀ ਛਪਾਵਾਗਾਂ ਤੂੰ ਤਾਂ ਅੰਤਰਜਾਮੀ ਹੈ ਪਿਛਲੇ ਜਨਮਾਂ ਦੇ ਕੀਤੇ ਮਾੜੇ ਕਰਮ ਮੈਂ ਤਾਂ ਭੁੱਲ ਚੁੱਕਾ ਹਾਂ ਪਰ ਤੂੰ ਜਾਣਦਾ ਹੈਂ

    ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾੲਐ ॥ ਅੰਗ 624

  • ਰ : ਰਾਖਾ ਦੁਨੀਆਂ ਤੇ ਜਿੱਥੇ ਕੋਈ ਭੈਣ ਭਰਾ, ਮਾਤਾ ਪਿਤਾ, ਸੱਜਣ ਮਿੱਤਰ , ਪੈਸਾ , ਹਕੂਮਤ, ਬਾਦਸ਼ਾਹ, ਰਾਜਾ ਕੋਈ ਰਾਖਾ ਨਹੀ ਉੱਥੇ ਸੱਭ ਤੋਂ ਵੱਡਾ ਰਾਖਾ ਤੂੰ ਹੈਂ ਪ੍ਰਲਾਹਦ ਦੇ, ਦਰੋਪਦੀ ਦੇ, ਨਾਮਦੇਵ ਅਤੇ ਕਬੀਰ ਜੀ ਦੇ ਸਾਰੇ ਖਿਲਾਫ ਸਨ ਪਰ ਤੂੰ ਰਾਖਾ ਸੀ ਤੇਰੇ ਤੋਂ ਵੱਡਾ ਕੋਈ ਰੱਖਸ਼ਸ਼ ਨਹੀ।

    ਰਾਖਾ ਏਕ ਹਮਾਰਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥ ਅੰਗ 1136

  • ਦ : ਦਾਤਾ ਤੇਰੇ ਤੂੰ ਵੱਡਾ ਕੋਈ ਦਾਤਾ ਨਹੀ ਸੰਸਾਰ ਵਿਚ ਸਾਰੇ ਮੰਗਤੇ ਹਨ ਕੋਈ ਹਜਾਰਾ ਦਾ ਮੰਗਤਾ ਹੈ ਕੋਈ ਲੱਖਾਂ ਕਰੋੜਾਂ ਦਾ ਮੰਗਤਾ ਹੈ ਪਰ ਹੈਂ ਸਾਰੇ ਮੰਗਤੇ ਦਾਤਾ ਸਿਰਫ ਤੂੰ ਹੈ।

    ਦਦਾ ਦਾਤਾ ਏਕ ਹੈ ਸਭ ਕਉ ਦੇਵਨਹਾਹ ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ ॥ ਅੰਗ 257

  • ਸ : ਸਰਣਿ ਪ੍ਰਿਤਪਾਲਕ ਤੂੰ ਐਡਾ ਦਿਆਲੂ ਕ੍ਰਿਪਾਲੂ ਹੈਂ ਕੋਈ ਕਿਨੇ ਵੀ ਪਾਪ ਕਰਕੇ ਤੇਰੇ ਅੱਗੇ ਮੱਥਾ ਟੇਕ ਦੇਵੇ ਅਤੇ ਕਹੇ ਕੇ ਪ੍ਰਮਾਤਮਾ ਪਿਛਲੇ ਮੁਆਫ਼ ਕਰ ਦੇ ਤੇ ਅੱਗੋਂ ਬਚਾ ਲੈ ਤੂੰ ਲਕੀਰ ਮਾਰਨ ਲੱਗਿਆਂ ਦੇਰ ਨਹੀਂ ਲਾਊਦਾਂ ਤੇਰਾ ਸੁਭਾਅ ਹੈ।

    ਜੋ ਸਰਣਿ ਆਵੈ ਤਿਸ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥ ਅੰਗ 544

ਯਾਦ ਰੱਖਣਾ ਅਰਦਾਸ ਕੇਵਲ ਅੱਖਰਾ ਦੀ ਮੁਹਤਾਜ ਨਹੀ ਅਰਦਾਸ ਗੁਰੂ ਅੱਗੇ ਆਪਣੇ ਮਨ ਦਾ ਰੋਣਾ ਹੈ ਗੁਰੂ ਸਿਰਫ ਅੱਖਰਾਂ ਤੇ ਨਹੀਂ ਰੀਝਦਾ ਕਈ ਵਾਰ ਲੋਕ ਕਹਿੰਦੇ ਹਨ ਕੇ ਭਾਈ ਸਾਹਿਬ ਜੀ ਅਰਦਾਸ ਕਰਿਓ ਪਤਾ ਨਹੀਂ ਕਿਉਂ ਸਿੱਖ ਜਗਤ ਵਿੱਚ ਇੰਨਾਂ ਭੁਲੇਖਾ ਪੈ ਗਿਆ ਹੈ ਗੁਰੂ ਸਾਹਿਬ ਨੇ ਤਾ ਕਿਹਾ ਸੀ।

ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ ਅੰਗ 519

ਯਾਦ ਰੱਖਣਾ ਪਹਿਲਾਂ ਤਾਂ ਮਰੀਜ਼ ਨੂੰ ਪਤਾ ਹੈ ਕਿ ਪੀੜ ਕਿੱਥੇ ਹੈ ਡਾਕਟਰ ਨੂੰ ਤਾਂ ਪੁੱਛਣ ਤੇ ਪਤਾ ਲੱਗੇਗਾ ਕਿ ਤੈਨੂੰ ਕੀ ਤਕਲੀਫ਼ ਹੈ ਆਪਣੀ ਪੀੜ ਦਾ ਜਿੰਨਾ ਅਨੁਭਵ ਆਪ ਨੂੰ ਹੈ ਯਕੀਨ ਕਰਿਓ ਕਿਸੇ ਦੂਜੇ ਨੂੰ ਨਹੀਂ ਹੁੰਦਾ ਤੈਨੂੰ ਗੁਰੂ ਨੇ ਆਪਣੀ ਅਰਦਾਸ ਆਪ ਕਰਣ ਲਈ ਆਖਿਆ ਸੀ ਪਰ ਐਸੀ ਰਵਾਇਤ ਬਣ ਚੁੱਕੀ ਹੈ ਕਿ ਬੰਦਾ ਸੋਚਦਾ ਹੈ ਕਿ ਅਰਦਾਸ ਸੌ ਰੁਪਈਏ ਵਾਲੀ ਲੱਗੇਗੀ ਕਿ ਪੰਜ ਸੌ ਵਾਲੀ ਲੱਗੇਗੀ ਅਰਦਾਸ ਤੇਰੇ ਅੰਦਰ ਦਾ ਰੋਣਾ ਹੈ ਤੇਰੀ ਗੁਰੂ ਅੱਗੇ ਆਪਣੇ ਮਨ ਦੀ ਬਿਬਲਤਾ ਹੈ, ਗੁਰੂ ਕਿਰਪਾ ਕਰੇਗਾ ਤੇਰਾ ਕਰਮ ਕੱਟਿਆ ਜਾਵੇਗਾ, ਤੇਰੀ ਸੁਣੀਂ ਜਾਵੇਗੀ ਪਰ ਉਸ ਵੇਲੇ ਜਦੋਂ ਤੂੰ ਬਿਲਕੁਲ ਗੁਰੂ ਦੇ ਲਾਗੇ ਆਵੇਗਾਂ ਤੇ ਗੁਰੂ ਤੇ ਪੂਰਨ ਭਰੋਸਾ ਰੱਖ ਕੇ ਅਰਦਾਸ ਕਰੇਗਾਂ ।

ਆਪੇ ਜਾਣੈ ਕਰੇ ਆਪਿ ਆਪੇ ਆਣੇ ਰਾਸਿ ॥ਤਿਸੈ ਆਗੈ ਨਾਨਕਾ ਖਲਿਇ ਕੀਚੈ ਅਰਦਾਸਿ ॥ ਅੰਗ 1093

ਗੁਰੂ ਕੋਲ ਭਾਵਨਾ ਵਿਚ ਭਿੱਜ ਕੇ ਕੀਤੀ ਅਰਦਾਸ ਕਦੇ ਬੇਅਰਥ ਨਹੀਂ ਜਾਂਦੀ!

ਪ੍ਰੇਮ ਅਤੇ ਨਿਮਰਤਾ ਸਹਿਤ
– ਤਰਲੋਚਨ ਸਿੰਘ ਮੁਲਤਾਨੀ
ਗਲਤੀ ਲਈ ਖਿਮਾ ਦਾ ਜਾਚਕ ਹਾਂ ਜੀ ।
ਤਰਲੋਚਨ ਸਿੰਘ ਮੁਲਤਾਨੀ
ਤਰਲੋਚਨ ਸਿੰਘ ਮੁਲਤਾਨੀ
ਮਨ ਤੂ ਜੋਤਿ ਸਰੂਪ ਹੈਂ

  ਮਨ ਤੂ ਜੋਤਿ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਨੇ ਮਨੁ ਨੂੰ ਸੰਬੋਧਨ ਕਰ ਕੇ

Read More »

Daily Programs

Gurmat Sangeet Classes

Unleash your musical potential and join us for unforgettable Gurmat classes! Enroll now and embark on a journey to perfect your sound.
Every Tuesday / Thursday: 6:30 PM to 7:30 PM CST (Please register in person)