ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ ਅੰਗ 156
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ ਅੰਗ 156
ਸਤਿਗੁਰੂ ਜੀ ਨੇ ਮਨੁੱਖਾਂ ਜਨਮ ਦੀ ਹੀਰੇ ਨਾਲ ਕਿਉਂ ਤੁਲਨਾ ਕੀਤੀ, ਇਸ ਦੀ ਵਿਚਾਰ ਬਹੁਤ ਡੂੰਗੀ ਹੈ ਜੀ। ਦੁਨੀਆ ਵਿੱਚ ਕਈ ਚੀਜਾਂ ਤੋਲ ਕਿ ਵਿਕਦੀਆਂ ਹਨ ਜਿਵੇਂ ਕੇ ਕਣਕ ਚਾਵਲ ਆਦਿਕ। ਕਈ ਚੀਜਾਂ ਮਿਣਤੀ ਨਾਲ ਵਿਕਦੀਆਂ ਹਨ, ਜਿਵੇਂ ਕੱਪੜਾ ਜਮੀਨ ਦਾ ਪਲਾਟ ਆਦਿਕ। ਕਈ ਚੀਜਾਂ ਗਿਣਤੀ ਨਾਲ ਵਿਕਦੀਆਂ ਹਨ ਜਿਵੇਂ ਫਰੂਟ ਸੰਗਤਰੇ ਕੇਲੇ ਆਦਿਕ, ਪਰ ਹੀਰਾ ਨਾ ਤੋਲ ਨਾਲ ਨਾ ਗਿਣਤੀ ਨਾਲ ਅਤੇ ਨਾ ਹੀ ਮਿਣਤੀ ਨਾਲ ਵਿਕਦਾ ਹੈ। ਹੀਰਾ ਸਿਰਫ ਪਰਖ ਨਾਲ ਵਿਕਦਾ ਹੈ, ਜੋਹਰੀ ਪਰਖ ਕਰਦੇ ਹਨ ਅਤੇ ਫਿਰ ਉਸ ਦੀ ਕੀਮਤ ਪਾਉਂਦੇ ਹਨ ।
ਕੋਹਿਨੂਰ ਹੀਰਾ ਭੇਡਾਂ ਚਾਰਨ ਵਾਲੇ ਇਕ ਚਰਵਾਹੇ ਨੂੰ ਗੋਲਕੁਡੇ ਦੀਆਂ ਪਹਾੜੀਆਂ ਤੋਂ ਮਿਲਿਆ ਸੀ।
ਇੱਕ ਦਿਨ ਉਹ ਸ਼ਾਮ ਨੂੰ ਜਦ ਆਪਣੀਆਂ ਭੇਡਾਂ ਲੈ ਕਿ ਘਰ ਵਾਪਿਸ ਆ ਰਿਹਾ ਸੀ ਤਾਂ ਉਸ ਦੀ ਨਜ਼ਰ ਇਕ ਪੱਥਰ ਤੇ ਪਈ ਜੋ ਸ਼ਾਮ ਦੇ ਚੂਸਮੁਸੇ ਵਿਚ ਬਹੁਤ ਚਮਕ ਰਿਹਾ ਸੀ, ਚੁੱਕ ਕੇ ਘਰ ਲੈ ਆਇਆ ਕਈ ਦਿਨ ਉਸਦੇ ਬੱਚੇ ਉਸ ਨਾਲ ਖੇਡਦੇ ਰਹੇ। ਇਕ ਦਿਨ ਕੋਈ ਗਾਹਕ ਉਸਤੋਂ ਭੇਡਾਂ ਖ਼ਰੀਦਣ ਆਇਆ ਉਸਦੇ ਨਾਲ ਉਸਦਾ ਮਿੱਤਰ ਵੀ ਸੀ ਜੋ ਇਕ ਜੋਹਰੀ ਸੀ ਉਹਨਾਂ ਨੇ ਚਾਰ ਰੁਪਏ ਦੀਆਂ ਦੋ ਭੇਡਾਂ ਖਰੀਦੀਆਂ ਜਦ ਵਾਪਸ ਜਾਣ ਲੱਗੇ ਤਾਂ ਉਸ ਜੋਹਰੀ ਦੀ ਨਜ਼ਰ ਉਸ ਪੱਥਰ ਤੇ ਪਈ ਜਿਸ ਨਾਲ ਬੱਚੇ ਖੇਡ ਰਹੇ ਸਨ, ਉਸ ਨੇ ਚਰਵਾਹੇ ਨੂੰ ਕਿਹਾ ਕਿ ਇਹ ਪੱਥਰ ਵੇਚਨਾ ਹੈ? ਉਸ ਨੇ ਕਿਹਾ ਕਿ ਕਾਫੀ ਦਿਨਾ ਤੋ ਮੇਰੇ ਬੱਚੇ ਇਸ ਨਾਲ ਖੇਡ ਰਹੇ ਹਨ ਹੁਣ ਤੁਸੀਂ ਲੈ ਜਾਓ ਤੁਹਾਡੇ ਬੱਚੇ ਖੇਡ ਲੈਣਗੇ! ਵੇਚਣ ਵਾਲੀ ਕੋਈ ਗੱਲ ਨਹੀਂ। ਜੋਹਰੀ ਇਮਾਨਦਾਰ ਸੀ ਉਸ ਨੇ ਕਿਹਾ ਤੇਰਾ ਪੱਥਰ ਕੀਮਤੀ ਹੈ ਮੇਰੇ ਪਾਸ ਥੈਲੀ ਵਿਚ ਅੱਸੀ ਰੁਪਏ ਹਨ ਜੇ ਤੂੰ ਮੈਨੂੰ ਪੱਥਰ ਦੇ ਦੇਵੇ ਤਾਂ ਇਹ ਅੱਸੀ ਰੁਪਏ ਤੁਹਾਡੇ। ਪੱਥਰ ਲੈ ਕਿ ਜਦ ਜੋਹਰੀ ਤੇ ਉਸ ਦਾ ਦੋਸਤ ਚਲੇ ਗਏ ਤਾਂ ਚਰਵਾਹਾ ਤੇ ਉਸ ਦਾ ਪੁੱਤਰ ਆਪਸ ਵਿੱਚ ਵਿਚਾਰ ਕਰਦੇ ਹਨ ਕਿ ਕਿੰਨੇ ਬੇਵਕੂਫ ਹਨ ਦੋ ਰੁਪਏ ਦੀਆਂ ਚਾਰ ਭੇਡਾਂ ਅਤੇ ਅੱਸੀ ਰੁਪਏ ਇਕ ਪੱਥਰ ਦੇ ‘ਦੇ ਗਏ ਹਨ! ਕਿਉਂ ਕੇ ਉਹਨਾਂ ਨੂੰ ਉਸ ਪੱਥਰ ਦੀ ਪਹਿਚਾਣ ਨਹੀ ਸੀ, ਕੁਝ ਇਸੇ ਤਰਾਂ ਸਾਡੇ ਨਾਲ ਵੀ ਹੋ ਰਿਹਾ ਹੈ, ਸਾਨੂੰ ਵੀ ਗੁਰਬਾਣੀ ਅਤੇ ਦੁੰਲਭ ਮਨੁੱਖਾਂ ਜਨਮ ਦੀ ਪਹਿਚਾਣ ਨਹੀ ਜਿਸ ਨੂੰ ਅਸੀਂ ਕਉਡੀਆਂ ਬਦਲੇ ਗਵਾਈ ਜਾ ਰਹੇ ਹਾਂ ।
ਉਸ ਜੋਹਰੀ ਨੇ ਘਰ ਜਾ ਕਿ ਉਸ ਪੱਥਰ ਨੂੰ ਤਰਾਸ਼ਿਆ ਅਤੇ ਉਸ ਦਾ ਨਾ ਕੋਹਿਨੂਰ ਰੱਖਿਆ ਜਿਸ ਦਾ ਮੱਤਲਬ ਹੈ ਪਹਾੜਾਂ ਦਾ ਚਾਨਣ ਅਤੇ ਸਮੇਂ ਦੇ ਹੁਕਮਰਾਨ ਬਹਾਦਰੁ ਸ਼ਾਹ ਨੂੰ ਲੱਖਾ ਰੁਪਏ ਦਾ ਉਸ ਸਮੇਂ ਵੇਚਿਆ ਕਈ ਰਜਵਾੜਿਆਂ ਤੋਂ ਹੁੰਦਾ ਹੋਇਆ ਇਹ ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ ਸ਼ੇਰੇ ਪੰਜਾਬ ਤੋਂ ਇਸ ਦੀ ਕੀਮਤ ਪੁੱਛੀ ਗਈ ਤਾਂ ਉਹਨਾਂ ਨੇ ਕਿਹਾਂ ਇਸ ਦੀ ਪੈਸਿਆਂ ਵਿੱਚ ਕੋਈ ਕੀਮਤ ਨਹੀਂ ਦੇ ਸਕਦਾ, ਜਿਸ ਦੀ ਜੁੱਤੀ ਤਕੜੀ ਹੈ ਉਹ ਇਸ ਨੂੰ ਲੈ ਜਾਂਦਾ ਹੈ ਸਿੱਖ ਰਾਜ ਦੇ ਪਤਨ ਤੋ ਬਾਅਦ ਇਹ ਕੋਹਿਨੂਰ ਹੀਰਾ ਇੰਗਲੈਂਡ ਵਾਲੇ ਲੈ ਗਏ ਜਿਸਦੇ ਦੋ ਟੁਕੜੇ ਕਰਕੇ ਇਕ ਇੰਗਲੈਂਡ ਦੀ ਰਾਣੀ ਦੇ ਮੁਕਟ ਦਾ ਸ਼ਿੰਗਾਰ ਬਣ ਗਿਆ ਅਤੇ ਦੂਜਾ ਹਿੱਸਾ ਲੰਡਨ ਅਜਾਇਬ ਘਰ ਵਿਚ ਪਿਆ ਹੈ ਜਿਸ ਨੂੰ ਵੇਖਣ ਦੀ ਟਿਕਟ ਚਾਲੀ ਪੌਂਡ ਹਨ ਸੈਂਕੜੇ ਸਾਲਾਂ ਤੋਂ ਇਸ ਦੇ ਦੇਖਣ ਲਈ ਕਿਨੀ ਦੋਲਤ ਇਕੱਠੀ ਹੋ ਗਈ, ਜਿਸ ਦਾ ਕੋਈ ਅੰਦਾਜ਼ਾ ਨਹੀਂ। ਸੋ ਇਸ ਹੀਰੇ ਦੀ ਕੀਮਤ ਤੁਸੀਂ ਕੀ ਲਾ ਸਕਦੇ ਹੋ ਗੁਰੂ ਸਾਹਿਬ ਜੀ ਇਸ ਮਨੁੱਖਾਂ ਜਨਮ ਨੂੰ ਵੀ ਬੇਸ਼ਕੀਮਤੀ ਹੀਰਾ ਕਹਿ ਰਹੇ ਹਨ ਜੀ। ਆਪ ਜੀ ਦੇ ਗੁਰਬਾਣੀ ਦੀ ਇਸ ਤੁਕ ਦਾ ਮੈਸੇਜ ਭੇਜਣ ਤੇ ਇਹ ਵਿਚਾਰ ਆਏ ਹਨ ਜੀ ਜੋ ਲਿਖ ਦਿੱਤੇ ਹਨ ਜੀ ਗਲਤੀ ਲਈ ਖਿਮਾ ਦੀ ਖੈਰ ਦੇਣਾ ਜੀ।
– ਤਰਲੋਚਨ ਸਿੰਘ ਮੁਲਤਾਨੀ