Upcoming Days of Importance

ਮਨ ਤੂ ਜੋਤਿ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਨੇ ਮਨੁ ਨੂੰ ਸੰਬੋਧਨ ਕਰ ਕੇ ਉਚਾਰੀ ਹੈ । ਜਿੰਨਾ ਵੀ ਅਧਿਆਤਮ ਹੈ ਇਹ ਸਾਰਾ ਮਨੁ ਨੂੰ ਸਮਝਾਉਣ ਵਾਸਤੇ ਹੈ ਗੁਰਬਾਣੀ ਦਰਸਾਉਂਦੀ ਹੈ ਕਿ ਮਨੁ ਨੂੰ ਸਾਧਣਾਂ ਹੀ ਮਨੁੱਖਾਂ ਜਨਮ ਦਾ ਮਨੋਰਥ ਹੈ ਭਗਤ ਕਬੀਰ ਜੀ ਕਹਿੰਦੇ ਹਨ। ਮਮਾ ਮਨ ਸਿਉ ਕਾਜੁ ਹੈ ਮਨ ਸਾਧੈ ਸਿਧਿ ਹੋਇ ॥ਅੰਗ 342. ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ ਦੱਸਦੇ ਹਨ ਜਿਹੜਾ ਆਪਣੇ ਮਨੁ ਨੂੰ ਜਿੱਤ ਲੈਦਾਂ ਹੈ ਉਹ ਸਾਰੇ ਜਗਤ ਨੂੰ ਜਿੱਤ ਲੈਦਾਂ ਹੈ। ਮਨਿ ਜੀਤੈ ਜਗੁ ਜੀਤ ॥ਅੰਗ 6 ਗੁਰੂ ਅਰਜਨ ਦੇਵ ਜੀ ਧਨਾਸਰੀ ਰਾਗ ਵਿੱਚ ਕਹਿੰਦੇ ਹਨ ਜੋ ਗੁਰੂ ਦੀ ਸ਼ਰਣ ਵਿਚ ਆ ਕਿ ਮਨੁ ਨੂੰ ਜਿੱਤ ਲੈਦਾਂ ਹੈ ਫਿਰ ਸੱਭ ਕੁੱਝ ਉਸ ਦੇ ਵਸਿ ਵਿੱਚ ਆ ਜਾਂਦਾ ਹੈ। ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥ ਅੰਗ 679 ਆਉ ਫਿਰ ਗੁਰੂ ਜੀ ਤੋਂ ਪੁੱਛੀਏ ਕਿ ਮਨੁ ਕੀ

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਅੰਗ 8 ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਰਚਨਾ ਸ਼੍ਰੀ ਜਪੁ ਜੀ ਸਾਹਿਬ ਜੀ ਦੀ ਬਾਣੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਗੁਰੂ ਅਰਜਨ ਦੇਵ ਜੀ ਨੇ ਅਰੰਭਤਾ ਵਿੱਚ ਦਰਜ ਕੀਤੀ ਹੈ, ਜਪੁ ਜੀ ਸਾਹਿਬ ਜੀ ਦੇ ਦੋ ਸਲੋਕ ਹਨ ਪਹਿਲਾ ਸਲੋਕ। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ਅੰਗ 1 ਇਹ ਉਪਕਰਣ ਸਲੋਕ ਹੈ ਜਿਸ ਨੂੰ ਪਹਿਲਾ ਸਲੋਕ ਕਹਿੰਦੇ ਹਨ ਅਤੇ ਦੂਜਾ ਸਲੋਕ ਪਵਣੁ ਗੁਰੂ ਪਾਣੀ ਪਿਤਾ ਜੋ ਆਖ਼ਰੀ ਸਲੋਕ ਹੈ ਜਿਸਨੂੰ ਉਪਸੰਘਾਰ ਸਲੋਕ ਕਹਿੰਦੇ ਹਨ। ਗੁਰਬਾਣੀ ਵਿੱਚ ਸਲੋਕ ਕਿਸ ਨੂੰ ਕਹਿੰਦੇ ਹਨ ? ਬਹੁਤ ਸਾਰੀ ਵਿਸਤ੍ਰਿਤ ਗੱਲ ਨੂੰ ਥੋੜੇ ਲਫ਼ਜ਼ਾਂ ਵਿਚ ਬਿਆਨ ਕਰਨ ਨੂੰ ਸਲੋਕ ਕਹਿੰਦੇ ਹਨ। ਜਪੁਜੀ ਸਾਹਿਬ ਦੇ ਆਖ਼ਰੀ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਨੂੰ ਪੰਥ ਨੇ ਇੱਕ ਐਸਾ ਰੁਤਬਾ ਐਸੀ ਜਗ੍ਹਾ ਦਿੱਤੀ ਹੈ ਕਿ ਹਰ ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਬਾਅਦ ਇਹ ਸਲੋਕ ਪੜ੍ਹਿਆ ਜਾਂਦਾ ਹੈ, ਕਿਉਂਕਿ

ਗੁਰਬਾਣੀ ਵਿਚ ਆਏ ਤਿੰਨ ਗੁਣ। ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥ ਅੰਗ 920 ਤੀਜੇ ਪਾਤਿਸਾਹ ਸ਼੍ਰੀ ਗੁਰੂ ਅਮਰ ਦਾਸ ਜੀ ਅਨੰਦ ਸਾਹਿਬ ਜੀ ਦੀ ਬਾਣੀ ਵਿਚ ਦੱਸਦੇ ਹਨ ਕਿ ਸਾਰਾ ਸੰਸਾਰ ਤਿੰਨਾਂ ਗੁਣਾਂ ਦੇ ਭ੍ਰਮ ਵਿੱਚ ਸੁੱਤਾ ਪਿਆ ਹੈ ਅਤੇ ਜੀਵਨ ਰੂਪੀ ਰਾਤ ਇਹਨਾਂ ਤਿੰਨਾਂ ਗੁਣਾਂ ਵਿੱਚ ਹੀ ਉਲਝ ਕੇ ਲੰਘ ਜਾਂਦੀ ਹੈ। ਆਉ ਇਹ ਬਾਣੀ ਵਿਚ ਆਏ ਤਿੰਨ ਗੁਣਾਂ ਬਾਰੇ ਵਿਚਾਰ ਕਰੀਏ। ਇਹ ਕਿਹੜੇ ਤਿੰਨ ਗੁਣ ਹਨ ਜਿੰਨਾਂ ਦੀ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਗੱਲ ਕੀਤੀ ਹੈ ਜੀ । ਰਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ॥ ਚਉਥੇ ਪਦ ਕਉ ਜੋ ਨਰੁ ਚੀਨ੍ਹੈ ਤਿਨ੍ਹ ਹੀ ਪਰਮ ਪਦ ਪਾਇਆ ॥ਅੰਗ 1123 ਭਗਤ ਕਬੀਰ ਜੀ ਦਸਦੇ ਹਨ ਕਿ ਰੱਜ ਗੁਣ , ਤਮ ਗੁਣ ਅਤੇ ਸਤਗੁਣ ਇਹਨਾਂ ਤਿੰਨਾਂ ਗੁਣਾਂ ਵਿਚ ਮਨੁੱਖ ਮਾਇਆ ਦੇ ਪ੍ਰਭਾਵ ਹੇਠ ਆਪਣਾ ਜੀਵਨ ਵਿਅਰਥ ਗੁਜ਼ਾਰ ਕੇ ਚਲਾ ਜਾਂਦਾ ਹੈ। ਪਰ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਜੋ ਚਉਥੇ ਪੱਦ ਵਿੱਚ ਪ੍ਰਮਾਤਮਾ ਦਾ ਨਾਮ