ਸਾਈ ਘੜੀ ਸੁਲਖਣੀ ਸਿਮਰਤ ਰਰਿ ਨਾਮ ॥ਅੰਗ 819
ਉਹ ਹਰ ਸਮਾ ਸਫਲ ਹੈ ਜਦੋ ਅਸੀ ਪ੍ਰਮਾਤਮਾ ਦੀ ਸ਼ਰਣ ਵਿੱਚ ਹੁੰਦੇ ਹਾਂ
ਬੇ ਦਸ ਮਾਹ ਰੁਤੀ ਤਿਥੀ ਵਾਰ ਭਲੇ ॥
ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ ॥ਅੰਗ 1109
ਬੇ ਊਰਦੂ ਵਿੱਚ ਦੋ ਨੂੰ ਆਖਦੇ ਹਨ ਬੇ ਦਸ ਮਾਹ ਬਾਰ੍ਹਾਂ ਮਹੀਨੇ ਸਾਰੀਆਂ ਰੁਤਾਂ ਸਾਰੀਆਂ ਤਿਥੀਆਂ ਅਤੇ ਸਾਰੇ ਵਾਰ ( ਦਿਨ ) ਚੰਗੇ ਹਨ , ਸਾਰੀਆਂ ਘੜੀਆਂ , ਮਹੂਰਤ ਅਤੇ ਪਲ ਪ੍ਰਮਾਤਮਾ ਮਿਲਨ ਨਾਲ ਚੰਗੇ ਹੋ ਜਾਂਦੇ ਹਨ ।
ਵਿਸੁਏ ਚਸਆ ਘੜੀਆ ਪਹਿਰਾ ਤਿਥੀ ਵਾਰੀ ਮਾਹ ਹੂਆ ॥ ਸੂਰਜ ਏਕੋ ਰੁਤ ਅਨੇਕ ॥ਅੰਗ 12
ਸੂਰਜ ਨਾਲ ਹੀ ਇਹ ਸਾਰੇ ਸਮੇਂ ਦੀ ਤਬਦੀਲੀ ਹੋ ਰਹੀ ਹੈ ਸੂਰਜ ਸਾਲ ਵਿੱਚ ਬਾਰ੍ਹਾ ਰਾਸਾਂ ਵਿੱਚੋਂ ਲੰਘਦਾ ਹੈ ਜਿਸ ਨਾਲ ਬਾਰ੍ਹਾਂ ਮਹੀਨੇ , ਵਿਸੇ , ਚਸੇ , ਘੜੀਆਂ , ਪਹਿਰ, ਤਿਥੀਆਂ , ਰੁੱਤਾਂ ਅਤੇ ਵਾਰ ( ਦਿਨ )ਬਣ ਰਹੇ ਹਨ ।
ਵਿਸਾ : 15 ਵਾਰ ਅੱਖ ਦੇ ਝਮਕਣ ਵਿੱਚ ਜੋ ਸਮਾਂ ਲੱਗਦਾ ਹੈ ਉਸ ਨਾਲ ਇੱਕ ਵਿਸਾ ਬਣਦਾ ਹੈ ।
ਚਸਾ : 15 ਵਿਸੇਆਂ ਦਾ ਇੱਕ ਚਸਾ ਬਣਦਾ ਹੈ ਭਾਵ 225 ਵਾਰ ਅੱਖ ਝਮਕਣ ਦਾ ਸਮਾਂ
ਪੱਲ : 30 ਚਸਿਆਂ ਦਾ ਇੱਕ ਪੱਲ ਬਣਦਾ ਹੈ ਭਾਵ 6750 ਵਾਰ ਅੱਖ ਚਮਕਣ ਦੇ ਸਮੇਂ ਨਾਲ ਇੱਕ ਪੱਲ ਬਣਦਾ ਹੈ
ਘੜੀ : 60 ਪੱਲਾ ਦੀ ਇੱਕ ਘੜੀ ਬਣਦੀ ਹੈ
ਪਹਿਰ : 8 ਘੜੀਆਂ ਦਾ ਇੱਕ ਪਹਿਰ ਬਣਦਾ ਹੈ
ਵਾਰ ( ਦਿਨ ਰਾਤ ) : 8 ਪਹਿਰਾ ਦਾ ਦਿਨ ਅਤੇ ਰਾਤ ਬਣਦੀ ਹੈ ਜਿਸ ਨੂੰ ਵਾਰ ਕਹਿੰਦੇ ਹਨ ਦਿਨ ਰੈਣਿ ਦੀ ਬਾਣੀ ਅੰਗ 136
ਹੱਫਤਾ : 7 ਵਾਰਾਂ ਦਾ ਇੱਕ ਹਫ਼ਤਾ ਹੈ ਵਾਰ ਸੱਤ ਬਾਣੀ 841 ਅੰਗ ਤੇ ਹੈ ਜੀ ਜੋ ਗੁਰੂ ਅਮਰ ਦਾਸ ਜੀ ਦੀ ਰਚਨਾ ਹੈ ਜੀ
ਮਾਹ : 4 ਹਫ਼ਤਿਆਂ ਦਾ ਇੱਕ ਮਾਹ ਹੈ
ਤਿਥੀਆਂ : ਚੰਦਰਮਾ ਦੇ ਵੱਦਨ ਘਟਨ ਨਾਲ 15 ਤਿਥੀਆਂ ਬਣਦੀਆਂ ਹਨ ਜੋ ਗੁਰੂ ਗ੍ਰੰਥ ਸਾਹਿਬ ਵਿਚ 296 ਅੰਗ ਉੱਪਰ ਦਰਜ ਹਨ ਜੀ
ਸਾਲ : 12 ਮਾਹ ਦਾ ਇੱਕ ਸਾਲ ਹੈ ਬਾਰ੍ਹਾਂ ਮਾਹ ਬਾਣੀ 133 ਅੰਗ ਤੇ ਦਰਜ ਹੈ ਜੀ ਜੋ ਗੁਰੂ ਅਰਜਨ ਸਾਹਿਬ ਜੀਂ ਦੀ ਰਚਨਾ ਹੈ ਜੀ ।
ਰੁੱਤਾਂ : ਸਾਲ ਵਿੱਚ 6 ਰੁੱਤਾਂ ਹਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ 927 ਅੰਗ ਤੋਂ 929 ਅੰਗ ਤੇ ਦਰਜ ਹਨ ਜੀ
ਸੂਰਜ ਨਾਲ ਹੀ ਇਹ ਸਾਰੀ ਤਬਦੀਲੀ ਹੋ ਰਹੀ ਹੈ ਰੁੱਤਾਂ ਬਦਲਣ ਨਾਲ ਪ੍ਰਕਿਰਤੀ ਬਦਲਦੀ ਹੈ ਬਨਾਸਪਤੀ ਵਿੱਚ ਬਦਲਾਅ ਆ ਜਾਂਦਾ ਹੈ ਦਰਖਤਾ ਦੇ ਰੰਗ ਬਦਲ ਜਾਂਦੇ ਹਨ ਲਾਲ , ਸੋਨੇ ਰੰਗੇ ਹੋ ਜਾਂਦੇ ਹਨ ਪਰ ਇੱਕ ਮਨੁਖ ਹੈ ਜਿਸ ਦੇ ਮਨੁ ਵਿੱਚ ਸਦੀਆਂ ਤੋ ਕੋਈ ਤਬਦੀਲੀ ਨਹੀ ਸਾਲ ਬਦਲ ਜਾਂਦੇ ਹਨ ਪ੍ਰਕਿਰਤੀ ਬਦਲ ਜਾਂਦੀ ਹੈ ਪਰ ਮਨੁਖ ਵਿੱਚ ਚਿੰਤਾ , ਹਊਮੇ , ਈਰਖਾ , ਨਿਦਿੰਆ , ਕਾਮ , ਕ੍ਰੋਧ , ਲੋਭ , ਮੋਹ , ਹੰਕਾਰ ਦੇ ਵਿਕਾਰ ਨਹੀ ਬਦਲਦੇ ਆਉ ਅੱਜ ਸਾਲ ਬਦਲਿਆ ਹੈ ਅਸੀ ਆਪਣੇ ਆਪ ਨੂੰ ਵੀ ਨਵੇਂ ਪ੍ਰਮਾਤਮਾ ਦੇ ਰੰਗ ਵਿਚ ਰੰਗੀਏ ਨਵੇ ਸਾਲ ਦੀ ਸਾਰਿਆਂ ਨੂੰ ਢੇਰ ਸਾਰੀ ਵਧਾਈ ।
ਪ੍ਰੇਮ ਅਤੇ ਨਿਮਰਤਾ ਸਹਿਤ
ਤਰਲੋਚਨ ਸਿੰਘ ਮੁਲਤਾਨੀ