ਡਿਠੇ ਸਭੇ ਥਾਵ…

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ

ਦੁਨੀਆਂ ਵਿੱਚ ਮੰਦਰ ਬਹੁਤ ਹਨ ਹਰ ਕਸਬੇ ਹਰ ਸ਼ਹਿਰ ਵਿੱਚ ਕਈ ਕਈ ਮੰਦਰ ਹਨ ਜਿਹਨਾ ਦੀ ਗਿਣਤੀ ਹਜ਼ਾਰਾਂ ਲੱਖਾਂ ਵਿਚ ਹੈ ਪਰ ਰੂਹੇ ਜ਼ਮੀਨ ਤੇ ਹਰਿਮੰਦਰਿ ਸਿਰਫ ਇੱਕ ਹੈ ਜੋ ਧੰਨ ਧੰਨ ਗੁਰੂ ਰਾਮ ਦਾਸ ਜੀ ਨੇ ਮਨੁੱਖਤਾ ਤੇ ਤਰਸ ਕਰਕੇ ਸੱਚਖੰਡ ਸ਼੍ਰੀ ਹਰਿਮੰਦਰਿ ਸਾਹਿਬ ਦੇ ਰੂਪ ਵਿਚ ਸ਼੍ਰੀ ਅੰਮ੍ਰਿਤਸਰ ਵਿਚ ਉਸਾਰਿਆ ਜਿਥੋ ਸਦੀਆਂ ਤੋਂ ਹਰ ਸਮੇਂ ਰੱਬ ਦਾ ਸੰਦੇਸ਼ ਮਨੁੱਖਤਾ ਨੂੰ ਦਿੱਤਾ ਜਾ ਰਿਹਾ ਹੈ ਰੂਹੇ ਜ਼ਮੀਨ ਤੇ ਇੱਕ ਹੀ ਹਰਿਮੰਦਰਿ ਕਿਵੇਂ ਹੈ ਆਉਂ ਇਸ ਦੀ ਵਿਚਾਰ ਕਰੀਏ ।
ਇਹ ਬਾਣੀ ਦੀ ਤੁਕ ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ਜੋ ਗੁਰੂ ਅਰਜਨ ਦੇਵ ਜੀ ਨੇ ਫੁਨਹੇ ਸਿਰਲੇਖ ਹੇਠ ਬਾਣੀ ਉਚਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 1362 ਤੇ ਦਰਜ ਕੀਤੀ ਹੈ ਜੀ ਭਾਵੇ ਇਹ ਅੰਦਰਲੀ ਬੇਗਮ ਪੁਰਾ ਸਹਰ ਕੋ ਨਾਉ ਦੀ ਅਵਸਥਾ ਹੈ ਜੀ ਪਰ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਅਸਥਾਨ ਇਸ ਤੁਕ ਤੇ ਪੁਰੇ ਉਤਰਦੇ ਹਨ ਜੀ ਇਸ ਦੇ ਕੁਝ ਕਾਰਣ ਆਪ ਜੀ ਨਾਲ ਸਾਂਝੇ ਕਰਦਾ ਹਾਂ ਜੀ।

    1. ਭਗਤ ਕਬੀਰ ਜੀ ਆਪਣੇ ਸਲੋਕ ਵਿੱਚ 1367 ਅੰਗ ਤੇ ਕਹਿੰਦੇ ਹਨ ਜਿਹ ਦਰਿ ਆਵਤਿ ਜਾਤਿਅਹੁ ਹਟਕੇ ਨਾਹੀ ਕੋਇ॥ ਸੋ ਦਰੁ ਕੇਸੈ ਛੋਡੀਐ ਜੋ ਦਰੁ ਐਸਾ ਹੋਇ॥ ਜਿਹੜੇ ਦਰਵਾਜ਼ੇ ਤੋਂ ਆਉਣ ਤੋਂ ਕਿਸੇ ਨੂੰ ਕੋਈ ਮਨਾਹੀ ਨਹੀਂ ਹਿੰਦੂ ਆਵੇ ਮੁਸਲਮਾਨ ਆਵੇ ਬੋਧੀ ਆਵੇ ਜੈਨੀ ਆਵੇ ਤੁਸੀਂ ਹਿੰਦੂ ਮੰਦਰ ਵਿੱਚ ਮੁਸਲਮਾਨ ਜਾਂਦਾ ਨਹੀਂ ਦੇਖੋਗੇ ਤੇ ਮਸਜਿਦ ਵਿੱਚ ਹਿੰਦੂ ਨਹੀਂ ਜਾਂਦਾ ਇੱਥੇ ਚਾਰੇ ਦਰਵਾਜ਼ਿਆਂ ਤੋਂ ਕੋਈ ਵੀ ਧਰਮ ਦਾ ਆ ਸਕਦਾ ਹੈ ਜੀ।

2. ਜਿਸ ਗੁਰੂ ਸ਼ਬਦ ਗੁਰੂ ਗ੍ਰੰਥ ਦਾ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੈ ਉਹ ਸਿਰਫ਼ ਵਾਹਿਗੁਰੂ ਜਾਂ ਸਿੱਖਾਂ ਦੀ ਗੱਲ ਨਹੀਂ ਕਰਦੇ ਇਸ ਵਿੱਚ ਅਲਾਹ ਵੀ ਹੈ ਰਾਮ ਵੀ ਹੈ ਰਹੀਮ ਵੀ ਹੈ ਤੁਸੀਂ ਕੁਰਾਨ ਵਿੱਚ ਕਿਤੇ ਰਾਮਾਇਣ ਦਾ ਸਪਾਰਾ ਜਾ ਰਾਮ ਸ਼ਬਦ ਨਹੀਂ ਵੇਖ ਸਕਦੇ ਤੇ ਨਾ ਹੀ ਰਾਮਾਇਣ ਵਿੱਚ ਅੱਲਾਹ ਜਾ ਕੁਰਾਨ ਦੀ ਕੋਈ ਆਇਤ ਹੈ ਇੱਥੇ ਬਾਬਾ ਫ਼ਰੀਦ ਜੀ ਵੀ ਬੈਠੇ ਜੋ ਮੁਸਲਮਾਨ ਸਨ ਤੇ ਬੰਗਾਲ ਦੇ ਭਗਤ ਜੈ ਦੇਵ ਵੀ ਜੋ ਬ੍ਰਹਮਣ ਸਨ ਕਬੀਰ ਜੀ ਜੁਲਾਹੇ ਅਤੇ ਰਵੀਦਾਸ ਚਮਾਰ ਜੀ ਵੀ ਬਰਾਜਮਾਨ ਹਨ ਧਰਮ ਨਿਰਪੱਖਤਾ ਦੀ ਜੋ ਮਿਸਾਲ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਗਈ ਹੈ ਹੋਰ ਕਿਸੇ ਧਾਰਮਿਕ ਗ੍ਰੰਥ ਵਿੱਚ ਨਹੀ ਮਿਲਦੀ
3.ਇਕ ਮੁਸਲਮਾਨ ਸ਼ਾਇਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਣ ਤੋਂ ਬਾਅਦ ਆਪਣੀ ਕਲਮ ਨਾਲ ਲਿਖਦਾ ਹੈ।

ਯਹਾ ਮੈਨੇ ਮੁਸਲਮਾਨ ਕੋ ਅੰਦਰ ਆਤੇ ਦੇਖਾਂ
ਯਹਾ ਮੈਨੇ ਹਿੰਦੂ ਕੋ ਬਾਹਰ ਜਾਤੇ ਦੇਖਾਂ
ਯਹਾ ਮੈਨੇ ਸ਼ੂਦਰ ਕੋ ਪ੍ਰਸ਼ਾਦ ਖਾਤੇ ਦੇਖਾਂ
ਯਹਾ ਤੋਂ ਬਹਿਸ਼ਤ ਕਾ ਸਰੋਵਰ ਬਹਿਤਾ ਹੈ
ਮੈਂ ਤੋਂ ਕਹਿਤਾਂ ਹੂੰ ਕਿ ਯਹੀ ਅਲਾਹ ਰਹਿਤਾ ਹੈ

ਅੰਦਰ ਦੀ ਅਵਸਥਾ ਤੇ ਸਾਰੇ ਨਹੀਂ ਪਹੁੰਚ ਸਕਦੇ ਇਸ ਲਈ ਗੁਰੂ ਰਾਮ ਦਾਸ ਜੀ ਨੇ ਸਾਡੇ ਤੇ ਤਰਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੀ ਬਖ਼ਸ਼ਸ਼ ਕੀਤੀ ਹੈ ਜੀ ਤਾਂ ਜੋ ਸਾਰੇ ਹੀ ਸੱਚਖੰਡ ਦੇ ਦਰਸ਼ਨ ਕਰ ਸਕੀਏ ਜੀ ਹੋਰ ਵੀ ਬਹੁਤ ਸਾਰੇ ਕਾਰਣ ਹਨ ਜੋ ਇਹ ਸਿੱਧ ਕਰਦੇ ਹਨ ਕਿ ਦੁਨੀਆਂ ਤੇ ਮੰਦਰ ਤਾਂ ਬਹੁਤ ਹਨ ਪਰ ਹਰਮੰਦਰਿ ਸਿਰਫ ਇੱਕ ਹੈ
ਡਿਠੇ ਸਭੇ ਥਾਵ ਨਹੀਂ ਤੁਧੁ ਜੇਹਿਆ॥

“ਬਾਕੀ ਆਪੋ ਆਪਣੀ ਸ਼ਰਧਾ ਤੇ ਨਿਰਭਰ ਕਰਦਾ ਹੈ ਜੀ ਗਲਤੀਆਂ ਦੀ ਮੁਆਫ਼ੀ ਜੀ। ਪ੍ਰੇਮ ਅਤੇ ਨਿਮਰਤਾ ਸਹਿਤ”

ਤਰਲੋਚਨ ਸਿੰਘ ਮੁਲਤਾਨੀ

Contact:

Daily Programs

Gurmat Sangeet Classes

Unleash your musical potential and join us for unforgettable Gurmat classes! Enroll now and embark on a journey to perfect your sound.
Every Tuesday / Thursday: 6:30 PM to 7:30 PM CST (Please register in person)

Participate with your Time in (Gurmat School | Karseva | Langar)

OR Contribute to Projects
Zelle Pay