ਸਰਦਾਰ ਸ਼ਾਮ ਸਿੰਘ ਅਟਾਰੀ

ਸ਼ਹੀਦੀ: ਸਰਦਾਰ ਸ਼ਾਮ ਸਿੰਘ ਅਟਾਰੀ

ਸਰਦਾਰ ਸ਼ਾਮ ਸਿੰਘ ਅਟਾਰੀ ਦਾ ਨਾਮ ਸਿੱਖ ਇਤਿਹਾਸ ਉਹ ਸੂਰਮਾ ਹੈ ਜਿਸ ਨੇ ਸਭਰਾਵਾਂ ਦੀ ਜੰਗ ਵਿੱਚ ਅੰਗਰੇਜ਼ ਫੋਜ ਨੂੰ ਤਗੜੇ ਹੱਥ ਦਿਖਾਏ ਜਿਸਨੇ ਦੁਸ਼ਮਣ ਨੂੰ ਜੜੋ ਹਿਲਾ ਦਿੱਤਾ ਸੀ ਅਤੇ ਬਹਾਦਰੀ ਨਾਲ਼ਾ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾ ਗਏ।

ਪਿਛੋਕੜ: ਉਨ੍ਹਾਂ ਦੇ ਪਿਤਾ ਸਰਦਾਰ ਨਿਹਾਲ ਸਿੰਘ ਅਤੇ ਦਾਦਾ ਸਰਦਾਰ ਗੱਬਰ ਸਿੰਘ ਸਨ। ਉਨ੍ਹਾਂ ਦਾ ਪਰਿਵਾਰ ਅਟਾਰੀ ਪਿੰਡ (ਅੰਮ੍ਰਿਤਸਰ) ਦਾ ਰਹਿਣ ਵਾਲਾ ਸੀ। ਸਰਦਾਰ ਨਿਹਾਲ ਸਿੰਘ ਨੇ ਕਸੂਰ ਅਤੇ ਮੁਲਤਾਨ ਦੀਆਂ ਮੁਹਿੰਮਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਚਿਟਾਨ ਬਣਕੇ ਸਾਥ ਦਿੱਤਾ। ਸਰਦਾਰ ਸ਼ਾਮ ਸਿੰਘ ਵੀ ਰਣਜੀਤ ਸਿੰਘ ਦੇ ਬਹੁਤ ਨਜ਼ਦੀਕੀ ਸਨ। ਸਰਦਾਰ ਸ਼ਾਮ ਸਿੰਘ ਦੀ ਸਪੁੱਤਰੀ ਬੀਬੀ ਨਾਨਕੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ 1837 ਵਿੱਚ ਹੋਇਆ ਸੀ, ਜੋ ਸਿੱਖ ਰਾਜ ਦੇ ਇਤਿਹਾਸ ਦਾ ਸਭ ਤੋਂ ਸ਼ਾਨਦਾਰ ਸਮਾਂ ਮੰਨਿਆ ਜਾਂਦਾ ਹੈ।

ਸ਼ਿੱਖ ਰਾਜ ਦਾ ਫੈਲਣਾ, ਫੌਜੀ ਮੁਹਿੰਮਾਂ: ਸ਼ਾਮ ਸਿੰਘ ਦੀ ਵਿਲੱਖਣ ਪਹਿਚਾਣ ਸੀ

  • ਮੁਲਤਾਨ (1818): ਇਸ ਜੰਗ ਵਿੱਚ ਉਨ੍ਹਾਂ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ।
  • ਪਿਸ਼ਾਵਰ ਅਤੇ ਕਸ਼ਮੀਰ: ਅਫਗਾਨਾਂ ਵਿਰੁੱਧ ਲੜਦਿਆਂ ਉਨ੍ਹਾਂ ਨੇ ਖਾਲਸਾ ਰਾਜ ਦੀਆਂ ਹੱਦਾਂ ਮਜ਼ਬੂਤ ਕੀਤੀਆਂ।
  • ਅਟਕ ਤੇ ਬੰਨ੍ਹ: ਪਠਾਣਾਂ ਨਾਲ਼ ਜੰਗਾਂ ਵਿੱਚ ਮਹੱਤਵਪੂਰਨ ਅਟਕ ਦਰਿਆ ਨੂੰ ਬੰਨ੍ਹ ਮਾਰਿਆ ਤੇ ਦੁਸ਼ਮਣ ਨੂੰ ਕਰਾਰੇ ਹੱਥ ਲਿਆ।

ਸਭਰਾਵਾਂ ਦੀ ਜੰਗ (10 ਫਰਵਰੀ 1846) ਸਿੱਖ ਰਾਜ ਦੇ ਇਤਿਹਾਸ ਦਾ ਇੱਕ  ਤਿੱਖਾ ਮੋੜ ਸੀ। ਜਦੋਂ ਮਹਾਰਾਣੀ ਜਿੰਦਾਂ ਨੇ ਸਰਦਾਰ ਸ਼ਾਮ ਸਿੰਘ ਨੂੰ ਚਿੱਠੀ ਲਿਖ ਕੇ ਪੰਜਾਬ ਦੀ ਡੁੱਬਦੀ ਸ਼ਾਨ ਬਚਾਉਣ ਲਈ ਬੁਲਾਇਆ, ਤਾਂ ਉਹ ਜਾਣਦੇ ਸਨ ਕਿ ਡੋਗਰਿਆਂ ਅਤੇ ਤੇਜਾ ਸਿੰਘ ਵਰਗੇ ਗੱਦਾਰਾਂ ਕਾਰਨ ਜਿੱਤ ਮੁਸ਼ਕਿਲ ਹੈ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਹੁੰ ਖਾਧੀ ਕਿ ਉਹ ਜੰਗ ਦੇ ਮੈਦਾਨ ਵਿੱਚੋਂ ਜਿੱਤ ਕੇ ਆਉਣਗੇ ਜਾਂ ਸ਼ਹੀਦ ਪੌਣਗੇ।

ਅੰਗਰੇਜ਼ ਫੌਜ ਸਿੱਖਾਂ ਦੀ ਤਾਕਤ ਤੋਂ ਭੈ ਖਾਂਦੀ ਸੀ। ਸਿੱਖ ਫੌਜ ਦੀ ਸਤਲੁਜ ਦਰਿਆ ਦੇ ਕੰਢੇ ਬੜੀ ਮਜ਼ਬੂਤ ਮੋਰਚਾਬੰਦੀ ਸੀ।

  • ਤੋਪਖਾਨੇ ਦੀ ਜੰਗ: ਸਿੱਖਾਂ ਕੋਲ ਬਹੁਤ ਭਾਰੀ ਤੋਪਾਂ ਸਨ, ਪਰ ਗੱਦਾਰਾਂ ਨੇ ਤੋਪਖਾਨੇ ਦੀ ਸਪਲਾਈ ਵਿੱਚ ਬਾਰੂਦ ਦੀ ਥਾਂ ਸਰ੍ਹੋਂ ਅਤੇ ਰੇਤ ਭਰਵਾ ਦਿੱਤੀ ਸੀ, ਅੰਤ ਨੂੰ ਸਿੱਖ ਫੌਜ ਦਾ ਬਹੁਤ ਭਾਰਾ ਨੁਕਸਾਨ ਹੋਇਆ ਜੋ ਅੰਤ ਹਾਰ ਦਾ ਕਾਰਨ ਬਣਿਆ।
  • ਪੁਲ਼ ਦਾ ਟੁੱਟਣਾ: ਜਦੋਂ ਜੰਗ ਪੂਰੇ ਜ਼ੋਰਾਂਤੇ ਸੀ, ਗੱਦਾਰ ਤੇਜਾ ਸਿੰਘ ਨੇ ਜੰਗ ਦੇ ਵਿਚਕਾਰ ਦਰਿਆ ਸਤਲੁਜਤੇ ਬਣਿਆ ਬੇੜੀਆਂ ਦਾ ਪੁਲ ਤੋੜ ਦਿੱਤਾ ਤਾਂ ਜੋ ਸਿੱਖ ਫੌਜ ਪਿੱਛੇ ਨਾ ਹਟ ਸਕੇ ਅਤੇ ਦਰਿਆ ਵਿੱਚ ਡੁੱਬ ਕੇ ਮਰ ਜਾਵੇ। ਇਸ ਸਭ ਦੇ ਬਾਵਜੂਦ ਸਰਦਾਰ ਸ਼ਾਮ ਸਿੰਘ ਨੇ ਸੂਰਮਗਤੀ ਨਾਲ ਅੰਗਰੇਜ਼ਾਂ ਦੀਆਂ ਸਫਾਂਤੇ ਹਮਲਾ ਕੀਤਾ, ਦਲੇਰੀ ਨਾਲ਼ ਟਾਕਰਾ ਕਰਦਿਆਂ ਸੱਤ ਗੋਲੀਆਂ ਛਾਤੀ ਤੇ ਖਾ ਕੇ ਸ਼ਹੀਦ ਪਾਈ।

ਸਰਦਾਰ ਸ਼ਾਮ ਸਿੰਘ ਅਟਾਰੀ ਦੀ ਕੁਰਬਾਨੀ ਕੌਮ ਲਈ ਵਫਾਦਾਰੀ ਦੀ ਤੇ ਅਜਾਦ ਹੋਂਦੀ ਦੀ ਮਸਾਲ ਹੈ।  ‘ਕੁਰਬਾਨੀ ਦੇ ਪੁੰਜਸ਼ਾਮ ਸਿੰਘ ਦੀ ਸਹੀਦੇ ਦੇ ਨਾਲ਼ ਹੀ ਸਿੱਖ ਰਾਜ ਦਾ ਸੂਰਜ ਵੀ ਡੁੱਬ ਗਿਆ।


— ਰਣਜੀਤ ਸਿੰਘ

Daily Programs

Gurmat Sangeet Classes

Unleash your musical potential and join us for unforgettable Gurmat classes! Enroll now and embark on a journey to perfect your sound.
Every Tuesday / Thursday: 6:30 PM to 7:30 PM CST (Please register in person)

Participate with your Time in (Gurmat School | Karseva | Langar)

OR Contribute to Projects
Zelle Pay