Upcoming Days of Importance

ਅੰਮ੍ਰਿਤ ( ਖੰਡੇ ਦੀ ਪਹੁਲ ) ਗੁਰਬਾਣੀ ਮੁਤਾਬਿਕ ਅੰਮ੍ਰਿਤ ਕੀ ਹੈ? ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤਿ ਪਾਏ ਰਾਮੁ ॥ ਹਊਮੈ ਮਾਇਆ ਬਿਖੁ ਹੈ ਮੇਰੀ ਜਿੰਦੜੀਏ ਹਰਿ ਅੰਮ੍ਰਿਤ ਬਿਖੁ ਲਹਿ ਜਾਏ ਰਾਮ ॥ ਅੰਗ 538 ਸਤਿਗੁਰੂ ਗੁਰਬਾਣੀ ਵਿੱਚ ਸਮਝਾ ਰਹੇ ਹਨ ਕਿ ਇੱਕ ਪ੍ਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ ਪਰ ਇਸ ਦੀ ਪ੍ਰਪਤੀ ਪੂਰੇ ਗੁਰੂ ਪਾਸੋਂ ਹੁੰਦੀ ਹੈ ਇਸ ਨਾਲ ਹਊਮੈ ਅਤੇ ਮਾਇਆ ਵਰਗੀਆਂ ਸਾਰੀਆ ਜ਼ਹਿਰਾਂ ਮਨੁ ਵਿੱਚੋਂ ਖਤਮ ਹੋ ਜਾਂਦੀਆਂ ਹਨ। ਅੰਮ੍ਰਿਤ ਮਿਲਦਾ ਕਿੱਥੋਂ ਹੈ? ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੋ ਅੰਮ੍ਰਿਤੁ ਗੁਰਿ ਤੇ ਪਾਇਆ ॥ ਅੰਗ 918 ਗੁਰੂ ਅਮਰ ਦਾਸ ਜੀ ਕਹਿੰਦੇ ਹਨ ਕਿ ਜਿਹੜਾ ਅੰਮ੍ਰਿਤ ਦੇਵਤੇ , ਮਨੁਖ ਅਤੇ ਮੁਨੀ ਜਨ ਲੱਭਦੇ ਫਿਰਦੇ ਹਨ ਉਹ ਅੰਮ੍ਰਿਤ ਮੈਂ ਗੁਰੂ ਤੋਂ ਪ੍ਰਾਪਤ ਕਰ ਲਿਆ ਹੈ ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ ਅਵਰੁ ਨਾ ਜਾਣਾ ਦੂਆ ਤੀਆ ॥ ਅੰਗ 1034 ਗੁਰੂ ਸਾਹਿਬ ਦਸ ਰਹੇ ਹਨ ਪੂਰੇ ਗੁਰੂ ਨੇ ਮੈਨੂੰ ਸ਼ਬਦ ਰੂਪੀ ਅੰਮ੍ਰਿਤ ਦਿੱਤਾ ਮੈਨੂੰ ਹੁਣ ਸਾਰਿਆਂ ਵਿਚ

ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ ਅੰਗ 156 ਸਤਿਗੁਰੂ ਜੀ ਨੇ ਮਨੁੱਖਾਂ ਜਨਮ ਦੀ ਹੀਰੇ ਨਾਲ ਕਿਉਂ ਤੁਲਨਾ ਕੀਤੀ, ਇਸ ਦੀ ਵਿਚਾਰ ਬਹੁਤ ਡੂੰਗੀ ਹੈ ਜੀ। ਦੁਨੀਆ ਵਿੱਚ ਕਈ ਚੀਜਾਂ ਤੋਲ ਕਿ ਵਿਕਦੀਆਂ ਹਨ ਜਿਵੇਂ ਕੇ ਕਣਕ ਚਾਵਲ ਆਦਿਕ। ਕਈ ਚੀਜਾਂ ਮਿਣਤੀ ਨਾਲ ਵਿਕਦੀਆਂ ਹਨ, ਜਿਵੇਂ ਕੱਪੜਾ ਜਮੀਨ ਦਾ ਪਲਾਟ ਆਦਿਕ। ਕਈ ਚੀਜਾਂ ਗਿਣਤੀ ਨਾਲ ਵਿਕਦੀਆਂ ਹਨ ਜਿਵੇਂ ਫਰੂਟ ਸੰਗਤਰੇ ਕੇਲੇ ਆਦਿਕ, ਪਰ ਹੀਰਾ ਨਾ ਤੋਲ ਨਾਲ ਨਾ ਗਿਣਤੀ ਨਾਲ ਅਤੇ ਨਾ ਹੀ ਮਿਣਤੀ ਨਾਲ ਵਿਕਦਾ ਹੈ। ਹੀਰਾ ਸਿਰਫ ਪਰਖ ਨਾਲ ਵਿਕਦਾ ਹੈ, ਜੋਹਰੀ ਪਰਖ ਕਰਦੇ ਹਨ ਅਤੇ ਫਿਰ ਉਸ ਦੀ ਕੀਮਤ ਪਾਉਂਦੇ ਹਨ । ਕੋਹਿਨੂਰ ਹੀਰਾ ਭੇਡਾਂ ਚਾਰਨ ਵਾਲੇ ਇਕ ਚਰਵਾਹੇ ਨੂੰ ਗੋਲਕੁਡੇ ਦੀਆਂ ਪਹਾੜੀਆਂ ਤੋਂ ਮਿਲਿਆ ਸੀ। ਇੱਕ ਦਿਨ ਉਹ ਸ਼ਾਮ ਨੂੰ ਜਦ ਆਪਣੀਆਂ ਭੇਡਾਂ ਲੈ ਕਿ ਘਰ ਵਾਪਿਸ ਆ ਰਿਹਾ ਸੀ ਤਾਂ ਉਸ ਦੀ ਨਜ਼ਰ ਇਕ ਪੱਥਰ ਤੇ ਪਈ ਜੋ ਸ਼ਾਮ ਦੇ ਚੂਸਮੁਸੇ ਵਿਚ ਬਹੁਤ ਚਮਕ ਰਿਹਾ ਸੀ, ਚੁੱਕ ਕੇ ਘਰ ਲੈ ਆਇਆ ਕਈ ਦਿਨ

ਦੁਨੀਆਂ ਵਿੱਚ ਮੰਦਰ ਬਹੁਤ ਹਨ ਹਰ ਕਸਬੇ ਹਰ ਸ਼ਹਿਰ ਵਿੱਚ ਕਈ ਕਈ ਮੰਦਰ ਹਨ ਜਿਹਨਾ ਦੀ ਗਿਣਤੀ ਹਜ਼ਾਰਾਂ ਲੱਖਾਂ ਵਿਚ ਹੈ ਪਰ ਰੂਹੇ ਜ਼ਮੀਨ ਤੇ ਹਰਿਮੰਦਰਿ ਸਿਰਫ ਇੱਕ ਹੈ ਜੋ ਧੰਨ ਧੰਨ ਗੁਰੂ ਰਾਮ ਦਾਸ ਜੀ ਨੇ ਮਨੁੱਖਤਾ ਤੇ ਤਰਸ ਕਰਕੇ ਸੱਚਖੰਡ ਸ਼੍ਰੀ ਹਰਿਮੰਦਰਿ ਸਾਹਿਬ ਦੇ ਰੂਪ ਵਿਚ ਸ਼੍ਰੀ ਅੰਮ੍ਰਿਤਸਰ ਵਿਚ ਉਸਾਰਿਆ ਜਿਥੋ ਸਦੀਆਂ ਤੋਂ ਹਰ ਸਮੇਂ ਰੱਬ ਦਾ ਸੰਦੇਸ਼ ਮਨੁੱਖਤਾ ਨੂੰ ਦਿੱਤਾ ਜਾ ਰਿਹਾ ਹੈ ਰੂਹੇ ਜ਼ਮੀਨ ਤੇ ਇੱਕ ਹੀ ਹਰਿਮੰਦਰਿ ਕਿਵੇਂ ਹੈ ਆਉਂ ਇਸ ਦੀ ਵਿਚਾਰ ਕਰੀਏ ।